ਹੇਮੰਤ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੇਮੰਤ ਕੁਮਾਰ ਜਾਂ ਹੇਮੰਤ ਮੁਖਰਜੀ
ਤਸਵੀਰ:Hemantda.jpg
ਜਾਣਕਾਰੀ
ਜਨਮ ਦਾ ਨਾਂ ਹੇਮੰਤ ਕੁਮਾਰ ਮੁਖੋਪਾਧਿਆ
ਜਨਮ 16 ਜੂਨ 1920(1920-06-16)
ਵਾਰਾਣਸੀ, ਉਤਰ ਪ੍ਰਦੇਸ਼ ਭਾਰਤ
ਮੌਤ 26 ਸਤੰਬਰ 1989(1989-09-26) (ਉਮਰ 69)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਵੰਨਗੀ(ਆਂ) ਸਾਜ, ਪੋਪ
ਕਿੱਤਾ ਗਾਇਕ, ਸੰਗੀਤ ਨਿਰਦੇਸ਼ਕ, ਸੰਗੀਤ ਨਿਰਮਾਤਾ
ਸਾਜ਼ ਗਾਇਕ
ਸਰਗਰਮੀ ਦੇ ਸਾਲ 1935–1989

ਹੇਮੰਤ ਕੁਮਾਰ ਹਿੰਦੀ ਅਤੇ ਬੰਗਾਲੀ ਫ਼ਿਲਮਾਂ ਦੇ ਮਹਾਨ ਪਿੱਠਵਰਤੀ ਗਾਇਕ ਤੇ ਸੰਗੀਤਕਾਰ ਸਨ। ਉਨ੍ਹਾਂ ਦਾ ਜਨਮ 16 ਜੂਨ 1920 ਨੂੰ ਵਾਰਾਣਸੀ 'ਚ ਹੋਇਆ। ਜਨਮ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦਾ ਪਰਿਵਾਰ ਕੋਲਕਾਤਾ ਚਲਾ ਗਿਆ, ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਇੰਟਰ ਦਾ ਇਮਤਿਹਾਨ ਪਾਸ ਕਰਨ ਪਿੱਛੋਂ ਉਨ੍ਹਾਂ ਨੇ ਜਾਦਵਪੁਰ ਯੂਨੀਵਰਸਿਟੀ 'ਚ ਇੰਜੀਨੀਅਰਿੰਗ 'ਚ ਦਾਖਲਾ ਲੈ ਲਿਆ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਉਸ ਸਮੇਂ ਤਕ ਉਨ੍ਹਾਂ ਦਾ ਰੁਝਾਨ ਸੰਗੀਤ ਵੱਲ ਹੋ ਗਿਆ ਸੀ ਤੇ ਉਹ ਸੰਗੀਤਕਾਰ ਬਣਨਾ ਚਾਹੁੰਦੇ ਸਨ। ਉਨ੍ਹਾਂ ਨੇ ਸੰਗੀਤ ਦੀ ਆਪਣੀ ਮੁੱਢਲੀ ਪੜ੍ਹਾਈ ਇਕ ਬੰਗਾਲੀ ਸੰਗੀਤਕਾਰ ਸ਼ੈਲੇਸ਼ ਦੱਤ ਗੁਪਤਾ ਤੋਂ ਲਈ ਸੀ। ਇਸ ਤੋਂ ਇਲਾਵਾ ਉਸਤਾਦ ਫੈਯਾਜ਼ ਖਾਨ ਤੋਂ ਉਨ੍ਹਾਂ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਵੀ ਲਈ। ਸਾਲ 1930 ਦੇ ਅੰਤ ਤਕ ਉਨ੍ਹਾਂ ਨੇ ਆਪਣਾ ਪੂਰਾ ਧਿਆਨ ਸੰਗੀਤ ਵੱਲ ਲਗਾਉਣਾ ਸ਼ੁਰੂ ਕਰ ਦਿੱਤਾ। 1930 'ਚ ਆਕਾਸ਼ਵਾਣੀ ਲਈ ਹੇਮੰਤ ਕੁਮਾਰ ਨੂੰ ਆਪਣਾ ਪਹਿਲਾ ਬੰਗਾਲੀ ਗੀਤ ਗਾਉਣ ਦਾ ਮੌਕਾ ਮਿਲਿਆ।[1] ਸਰੋਤਿਆਂ ਦੇ ਦਿਲੋਂ ਇਹੀ ਆਵਾਜ਼ ਨਿਕਲਦੀ ਹੈ 'ਯਾਦ ਕੀਆ ਦਿਲ ਨੇ ਕਹਾਂ ਹੋ ਤੁਮ'।

ਫ਼ਿਲਮੀ ਸਫਰ[ਸੋਧੋ]

ਸੰਨ 1937 'ਚ ਸ਼ੈਲੇਸ਼ ਦੱਤ ਗੁਪਤਾ ਦੇ ਸੰਗੀਤ ਨਿਰਦੇਸ਼ਨ 'ਚ ਇਕ ਵਿਦੇਸ਼ੀ ਸੰਗੀਤ ਕੰਪਨੀ ਕੋਲੰਬੀਆ ਲਈ ਹੇਮੰਤ ਕੁਮਾਰ ਨੇ ਗ਼ੈਰ-ਫ਼ਿਲਮੀ ਗੀਤ ਗਾਏ। ਉਨ੍ਹਾਂ ਨੇ ਗ੍ਰਾਮੋਫੋਨਿਕ ਕੰਪਨੀ ਆਫ ਇੰਡੀਆ ਲਈ ਆਪਣੀ ਆਵਾਜ਼ ਦਿੱਤੀ। ਸਾਲ 1940 'ਚ ਗ੍ਰਾਮੋਫੋਨਿਕ ਕੰਪਨੀ ਲਈ ਹੀ ਕਮਲ ਦਾਸ ਗੁਪਤਾ ਦੇ ਸੰਗੀਤ ਨਿਰਦੇਸ਼ਨ 'ਚ ਉਨ੍ਹਾਂ ਨੂੰ ਆਪਣਾ ਪਹਿਲਾ ਹਿੰਦੀ ਗੀਤ 'ਕਿਤਨਾ ਦੁਖ ਭੁਲਾਇਆ ਤੁਮਨੇ' ਗਾਉਣ ਦਾ ਮੌਕਾ ਮਿਲਿਆ, ਜੋ ਇਕ ਗ਼ੈਰ-ਫ਼ਿਲਮੀ ਗੀਤ ਸੀ। ਸਾਲ 1941 'ਚ ਬੰਗਾਲੀ ਫ਼ਿਲਮ ਲਈ ਵੀ ਉਨ੍ਹਾਂ ਨੇ ਆਪਣੀ ਆਵਾਜ਼ ਦਿੱਤੀ। ਸਾਲ 1951 'ਚ ਫ਼ਿਲਮਿਸਤਾਨ ਦੇ ਬੈਨਰ ਹੇਠ ਬਣਨ ਵਾਲੀ ਆਪਣੀ ਪਹਿਲੀ ਹਿੰਦੀ ਫ਼ਿਲਮ 'ਆਨੰਦਮੱਠ' ਲਈ ਹੇਮੰਤ ਕੁਮਾਰ ਨੇ ਸੰਗੀਤ ਦਿੱਤਾ। 1954 'ਚ ਫ਼ਿਲਮ 'ਨਾਗਿਨ' ਵਿਚ ਆਪਣੇ ਸੰਗੀਤ ਨੂੰ ਮਿਲੀ ਸਫਲਤਾ ਤੋਂ ਬਾਅਦ ਉਹ ਸਫਲਤਾ ਦੀ ਸਿਖਰ 'ਤੇ ਜਾ ਪਹੁੰਚੇ। ਇਸ ਫ਼ਿਲਮ ਲਈ ਉਹ ਸਰਵੋਤਮ ਸੰਗੀਤਕਾਰ ਦੇ ਫ਼ਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤੇ ਗਏ। ਸਾਲ 1959 'ਚ ਉਨ੍ਹਾਂ ਨੇ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਵੀ ਕਦਮ ਰੱਖਿਆ ਅਤੇ ਹੇਮੰਤ ਬੇਲਾ ਪ੍ਰੋਡਕਸ਼ਨਸ ਨਾਂ ਦੀ ਫ਼ਿਲਮ ਕੰਪਨੀ ਦੀ ਸਥਾਪਨਾ ਕੀਤੀ, ਜਿਸ ਦੇ ਬੈਨਰ ਹੇਠ ਉਨ੍ਹਾਂ ਨੇ ਮ੍ਰਿਣਾਲ ਸੇਨ ਦੇ ਨਿਰਦੇਸ਼ਨ 'ਚ ਇਕ ਬੰਗਾਲੀ ਫ਼ਿਲਮ 'ਨੀਲ ਆਕਾਸ਼ੇਰ ਨੀਚੇ' ਦਾ ਨਿਰਮਾਣ ਕੀਤਾ। ਇਸ ਫ਼ਿਲਮ ਨੂੰ ਪ੍ਰੈਜ਼ੀਡੈਂਟ ਗੋਲਡ ਮੈਡਲ ਦਿੱਤਾ ਗਿਆ ਸੀ।

ਸਨਮਾਨ[ਸੋਧੋ]

ਦਿਹਾਂਤ[ਸੋਧੋ]

ਲੱਗਭਗ 5 ਦਹਾਕਿਆਂ ਤੱਕ ਸੰਗੀਤ ਦੀਆਂ ਮਿੱਠੀਆਂ ਧੁਨਾਂ ਨਾਲ ਸਰੋਤਿਆਂ ਨੂੰ ਮਦਹੋਸ਼ ਕਰਨ ਵਾਲੇ ਹੇਮੰਤ ਕੁਮਾਰ 26 ਸਤੰਬਰ 1989 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ।

ਹਵਾਲੇ[ਸੋਧੋ]

  1. Debashis Dasgupta, Desh, Bengali weekly magazine from Anandabazar Patrika Ltd., Calcutta, 11 Nov. 1989. P. 36