ਤਲਵਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਤਲਵਿੰਦਰ ਸਿੰਘ (14 ਫ਼ਰਵਰੀ 1955[1] - 12 ਨਵੰਬਰ 2013) ਇੱਕ ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸਨ।

ਜੀਵਨ[ਸੋਧੋ]

ਤਲਵਿੰਦਰ ਸਿੰਘ ਦਾ ਜਨਮ 14 ਫਰਵਰੀ 1955 ਨੂੰ ਦੇਹਰਾਦੂਨ ਵਿੱਚ ਸ: ਕਰਤਾਰ ਸਿੰਘ ਦੇ ਘਰ ਹੋਇਆ।[2] ਉਹ ਭਾਰਤ ਸਰਕਾਰ ਦੇ ਅੰਕੜਾ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਸਨ ਤੇ ਵਿਰਸਾ ਵਿਹਾਰ ਸੁਸਾਇਟੀ ਅੰਮਿਤਸਰ ਦੇ ਕਾਰਜਕਾਰਨੀ ਮੈਂਬਰ ਸਨ। ਉਸ ਨੇ ਪੰਜਾਬ ਦੁਖਾਂਤ ਦੇ ਸਮੇਂ ਦੇ ਆਧਾਰ ਤੇ ਦੋ ਪੰਜਾਬੀ ਨਾਵਲ ਯੋਧੇ ਅਤੇ ਲੋਅ ਹੋਣ ਤੱਕ ਤੋਂ ਇਲਾਵਾ 5 ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

 • ਯੋਧੇ
 • ਲੋਅ ਹੋਣ ਤੱਕ

ਕਹਾਣੀ ਸੰਗ੍ਰਹਿ[ਸੋਧੋ]

 • ਰਾਤ ਚਾਨਣੀ
 • ਵਿਚਲੀ ਔਰਤ
 • ਇਸ ਵਾਰ
 • ਕਾਲ ਚੱਕਰ
 • ਨਾਇਕ ਦੀ ਮੌਤ
 • ਇਹ ਕੇਹੀ ਕਾਲੀ ਰਾਤ (ਸੰਪਾਦਨ)

ਆਲੋਚਨਾ[ਸੋਧੋ]

 • ਕਥਾ ਸੰਵਾਦ (ਸੰਪਾਦਨ)

ਸ਼ਾਹਮੁਖੀ ਤੋਂ ਗੁਰਮਖੀ ਵਿੱਚ ਲਿਪੀਅੰਤਰ ਤੇ ਸੰਪਾਦਿਤ ਕਹਾਣੀ ਸੰਗ੍ਰਹਿ[ਸੋਧੋ]

 • ਉਜੜੇ ਗਰਾਂ ਦੇ ਵਾਸੀ
 • ਸਾਂਝੀ ਪੀੜ੍ਹ
 • ਕੱਚੇ ਕੋਠਿਆਂ ਦਾ ਗੀਤ
 • ਕਿੱਸਾ ਮੇਰੇ ਪਿੰਡ ਦਾ
 • ਧੋਤੇ ਪੰਨਿਆਂ ਦੀ ਇਬਾਰਤ
 • ਕੂਬਤਰ
 • ਬਨੇਰੇ ਤੇ ਗਲੀਆਂ
 • ਗੁੜ ਦੀ ਭੇਲੀ
 • ਵਗਦਾ ਪਾਣੀ
 • ਅੰਨਾ ਖੂਹ
 • ਇਸ਼ਕ ਲਿਤਾੜੇ ਆਦਮੀ

ਹਵਾਲੇ[ਸੋਧੋ]

 1. ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 895. ISBN 81-260-1600-0. 
 2. ਚੇਤਿਆਂ ਵਿੱਚ ਵਸਦਾ ਤਲਵਿੰਦਰ, ਪੰਜਾਬੀ ਟ੍ਰਿਬਿਊਨ, 14 ਫਰਵਰੀ 2015