ਤਖ਼ਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਪ੍ਰਿੰ: ਤਖ਼ਤ ਸਿੰਘ (15 ਸਤੰਬਰ 1914 - 26 ਫਰਵਰੀ 1999[1])ਪੰਜਾਬੀ ਕਵੀ ਸਨ। ਉਨ੍ਹਾਂ ਨੇ ਉਰਦੂ ਸ਼ਾਇਰੀ ਵਿੱਚ ਰੜ੍ਹ ਕੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕੀਤਾ।[2] ਉਹ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਵੱਡੇ ਭਰਾ ਸਨ।

ਜੀਵਨ ਬਿਓਰਾ[ਸੋਧੋ]

ਤਖ਼ਤ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਚੱਕ ਨੰਬਰ 50 ਈਸੜੂ ਵਿਖੇ 15 ਸਤੰਬਰ 1914 ਨੂੰ ਹੋਇਆ ਸੀ।[1] ਭਾਰਤ ਦੀ ਵੰਡ ਸਮੇਂ ਤਖ਼ਤ ਸਿੰਘ ਵਿਦਿਆ ਮਿਸ਼ਨ ਹਾਈ ਸਕੂਲ ਖੁਸ਼ਪੁਰ, ਚੱਕ ਨੰਬਰ 51 ਵਿੱਚ ਮੁੱਖ ਅਧਿਆਪਕ ਸਨ। ਜਦ ਦੇਸ਼ ਅਜ਼ਾਦ ਹੋਇਆ ਤਾਂ ਪਾਕਿਸਤਾਨ ਤੋਂ ਭਾਰਤ ਆ ਕੇ ਉਹ ਜ਼ਿਲ੍ਹਾ ਬੋਰਡ ਹਾਈ ਸਕੂਲ, ਚੱਕ ਸ਼ੇਰੇ ਵਾਲਾ ਵਿੱਚ ਮੁੱਖ ਅਧਿਆਪਕ ਲੱਗੇ।[3]

ਰਚਨਾਵਾਂ[ਸੋਧੋ]

ਨਮੂਨਾ[ਸੋਧੋ]

ਕੁਝ ਸ਼ੇਅਰ[ਸੋਧੋ]

ਜ਼ੋਰ ਬਥੇਰਾ ਮਾਰਨ ਤਤੀਆਂ ਤੇਜ਼ ਹਵਾਵਾਂ
ਟੁੱਟਣ ਵਿੱਚ ਆਵੇ ਨਾ ਰੁਖ ਨਾਲੋਂ ਪਰਛਾਵਾਂ।

ਰਚ ਰਚ ਕੇ ਸਾਹਾਂ ਵਿੱਚ ਤਨੀ ਮੋਹ-ਮਾਇਆ ਦੀ
ਉਲਝਾਣ ਨੂੰ ਤੂੰ ਮੂਹਰੇ ਤੇ ਗੁੱਸਾ ਮੇਰੇ ਤੇ ?

ਵਾਰ ਵਾਰ ਹੱਸਦੀ ਏ ਸਰਦ ਸਰਦ ਆਹਾਂ ਤੇ
ਇਹ ਬਹਾਰ ਮੈਨੂੰ ਤੇ ਕੁਝ ਸ਼ੁਦੈਣ ਲੱਗੀ ਏ।

ਹਵਾਲੇ[ਸੋਧੋ]

  1. 1.0 1.1 ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼, ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 48. 
  2. Indian Literature - Volumes 1-2, Sahitya Akademi, 1958 - Page 134
  3. ਗੋਆ ਦੀ ਆਜ਼ਾਦੀ ਦਾ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ, ਪੰਜਾਬੀ ਟ੍ਰਿਬਿਊਨ- 13 ਅਗਸਤ 2013